दिल्ली में दिलजीत दोसांझ के कॉन्सर्ट को मंजूरी, सिंगर ने ली चुटकी!


ਨਵੀਂ ਦਿੱਲੀ, : ਸਿੱਖ ਇਤਿਹਾਸ ਦੇ ਪ੍ਰਚਾਰ-ਪ੍ਰਸਾਰ ਲਈ ਸਮਰਪਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਹਿਸਟਰੀ ਐਂਡ ਗੁਰਬਾਣੀ ਫ਼ੋਰਮ ਵੱਲੋਂ ਡਾ. ਪ੍ਰੋ. ਚਰਨ ਸਿੰਘ (ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ) ਦੀ ਪ੍ਰੇਰਨਾ ਨਾਲ ਗੁ. ਰਕਾਬ ਗੰਜ ਸਾਹਿਬ ਦੇ ਕਾਨਫਰੰਸ ਹਾਲ ਵਿਖੇ ”ਇਤਿਹਾਸ ਵਿੱਚ ਸਿੱਖ ਬੀਬੀਆਂ” ਲੜੀ ਤਹਿਤ ਨੌਵਾਂ ਵਿਸ਼ੇਸ਼ ਲੈਕਚਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਦੇ ਜੀਵਨ ਇਤਿਹਾਸ ਸੰਬੰਧੀ ਕਰਵਾਇਆ ਗਿਆ।
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰਿਗੋਬਿੰਦ ਐਨਕਲੇਵ ਦੇ ਵਿਦਿਆਰਥੀਆਂ ਦੁਆਰਾ ਗਾਏ ਗੁਰਬਾਣੀ ਸ਼ਬਦ ਤੋਂ ਬਾਅਦ ਸੰਸਥਾ ਦੇ ਡਾਇਰੈਕਟਰ ਡਾ. ਹਰਬੰਸ ਕੌਰ ਸਾਗੂ ਨੇ ਆਏ ਹੋਏ ਵਿਦਵਾਨਾਂ, ਸੰਗਤਾਂ ਤੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਮੁੱਖ ਵਕਤਾ ਡਾ. ਬੇਅੰਤ ਕੌਰ, ਲੈਕਚਰ ਦੀ ਪ੍ਰਧਾਨਗੀ ਕਰ ਰਹੇ ਡਾ. ਇੰਦਰਜੀਤ ਕੌਰ ਸੇਠੀ ਅਤੇ ਡਾ. ਕੰਵਲ ਕੋਹਲੀ ਦਾ ਰਸਮੀ ਸਵਾਗਤ ਕਰਦਿਆਂ ਉਹਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਮੁੱਖ ਵਕਤਾ ਡਾ. ਬੇਅੰਤ ਕੌਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਬੜੇ ਦ੍ਰਿੜ ਹਿਰਦੇ ਨਾਲ ਜਰਨ ਵਾਲੇ ਮਾਤਾ ਗੰਗਾ ਜੀ ਨੇ ਗਿਆਰਾਂ ਸਾਲ ਦੇ ਬਾਲ ਹਰਿਗੋਬਿੰਦ ਜੀ ਦੀ ਪਰਵਰਿਸ਼ ਕਰਦਿਆਂ ਉਨ੍ਹਾਂ ਵਲੋਂ ਕੀਤੇ ਗਏ ਮਹਾਨ ਕਾਰਜਾਂ, ਜਿਵੇਂ ਅਕਾਲ ਤਖ਼ਤ ਦੀ ਉਸਾਰੀ, ਸਿੱਖਾਂ ਨੂੰ ਸ਼ਸਤਰ ਧਾਰੀ ਬਣਾਉਣ, ਮੀਰੀ ਪੀਰੀ ਦੇ ਸਿਧਾਂਤ ਦੀ ਸਥਾਪਨਾ ਅਤੇ ਸਿੱਖ ਸਮਾਜ ਨੂੰ ਵਿਕਸਿਤ ਕਰਨ ਵਿਚ ਵੱਡਾ ਯੋਗਦਾਨ ਪਾਇਆ।
ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮਿਆਂ ਦਾ ਸੰਗ੍ਰਹਿ ਵਿਆਖਿਆਕਾਰ ਦਲਜੀਤ ਸਿੰਘ ਜਾਵਾ ਅਤੇ ਦਰਸ਼ਨ ਕੌਰ ਉੱਪਲ ਦੁਆਰਾ ਅਨੁਵਾਦਿਤ ਹਿੰਦੀ ਪੁਸਤਕ ’ਆਜ ਕਾ ਹੁਕਮ’ ਵੀ ਰਿਲੀਜ਼ ਕੀਤੀ ਗਈ।
ਲੈਕਚਰ ਦੀ ਪ੍ਰਧਾਨਗੀ ਕਰਦਿਆਂ ਡਾ. ਇੰਦਰਜੀਤ ਕੌਰ ਸੇਠੀ ਅਤੇ ਕੰਵਲ ਕੋਹਲੀ ਨੇ ਮਾਤਾ ਗੰਗਾ ਜੀ ਦੇ ਜੀਵਨ ਬਾਰੇ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ। ਉਪਰੰਤ ਡਾ. ਹਰਪ੍ਰੀਤ ਕੌਰ ਪ੍ਰਿੰਸੀਪਲ ਮਾਤਾ ਸੁੰਦਰੀ ਕਲਾਜ ਅਤੇ ਸਵਰਣ ਸਿੰਘ ”ਸਵਰਣ” ਵੱਲੋਂ ਅੱਜ ਦੇ ਲੈਕਚਰ ਵਿਚ ਹਾਜ਼ਰੀ ਭਰਨ ਵਾਲੇ ਪਤਵੰਤੇ ਸੱਜਣਾ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
ਲੈਕਚਰ ਵਿੱਚ ਜਸਵੰਤ ਸਿੰਘ ਸਾਗੂ, ਪ੍ਰੋ. ਹਰਮੋਹਿੰਦਰ ਸਿੰਘ, ਡਾ. ਮਨਜੀਤ ਕੌਰ, ਡਾ. ਤਰਿੰਦਰ ਕੌਰ, ਵੱਖ ਵੱਖ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਅਧਿਆਪਕਾਂ, ਵਿਦਿਆਰਥੀਆਂ, ਇੰਟਰਨੈਸ਼ਨਲ ਇੰਸਟੀਚਿਊਟ ਆਫ ਗੁਰਮਤਿ ਸਟੱਡੀਜ਼ ਦੇ ਵਿਦਿਆਰਥੀਆਂ, ਸੂਝਵਾਨ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।
---------------------------------
दिल्ली सिख गुरुद्वारा प्रबंधक कमेटी के सहयोग से सेमिनार का आयोजन किया गया
नई दिल्ली, 6 मई: दिल्ली सिख गुरुद्वारा प्रबंधक कमेटी के सहयोग से सिख इतिहास एवं गुरबाणी फोरम द्वारा डॉ. प्रो चरण सिंह (अध्यक्ष पंजाब एवं सिंध बैंक) की प्रेरणा से इतिहास में सिख महिलाओं का योगदान श्रृंखला के अंतर्गत नौंवा विशेष व्याख्यान माता गंगा जी के जीवन इतिहास पर आयोजित किया गया।
व्याख्यान की शुरुआत गुरु हरिकृष्ण पब्लिक स्कूल हरगोबिंद एन्क्लेव के विद्यार्थियों द्वारा गुरबाणी शब्द कीर्तन गायन के पश्चात हुई। इस दौरान सिख इतिहास एवं गुरबाणी फोरम की निदेशिका डॉ. हरबंस कौर सागू ने आए हुए विद्वानों, संगत और सभी गणमान्य व्यक्तियों का स्वागत किया।
व्याख्यान की मुख्य वक्ता डॉ. बेअंत कौर ने माता गंगा जी के बारे में जानकारी साझा करते हुए कहा कि श्री गुरु अर्जन देव जी की शहादत के बाद पूरी दृढ़ता के साथ ग्यारह वर्षीय बालक हरगोबिंद जी का पालन-पोषण करते हुए गुरु हरिगोबिंद जी द्वारा किए गए महान कार्यों जैसे अकाल तख्त साहिब की स्थापना करना, मीरी-पीरी के सिद्धांत की स्थापना सहित सिख समाज के विकास में बहुत योगदान दिया।
इस अवसर पर श्री गुरु ग्रंथ साहिब के हुक्मनामों के संग्रह दलजीत सिंह जावा और दर्शन कौर उप्पल द्वारा अनुवादित हिंदी पुस्तक ‘आज का हुकुम’ का विमोचन भी किया गया। व्याख्यान की अध्यक्षता करते हुए डॉ. इंद्रजीत कौर सेठी और कंवल कोहली ने मां गंगा जी के जीवन पर अपने बहुमूल्य विचार साझा किए। माता सुंदरी कालज की प्रिंसिपल हरप्रीत कौर और स्वर्ण सिंह ने सभी सेमिनार में भाग लेने वाले सभी गणमान्य व्यक्तियों का धन्यवाद किया।
इस में दौरान व्याख्यान में जसवन्त सिंह सागू, प्रो. हरमोहिंदर सिंह, डॉ. मंजीत कौर, डॉ. तरिंदर कौर, विभिन्न गुरु हरिकृष्ण पब्लिक स्कूलों के शिक्षक, छात्र, इंटरनेशनल इंस्टीट्यूट ऑफ गुरमति स्टडीज के छात्र, प्रबुद्ध दर्शक और बड़ी संख्या में छात्र उपस्थित रहे।