सामग्री पर जाएँ
Aaj Ki Delhi
दिल्ली

ਹਰਮੀਤ ਸਿੰਘ ਕਾਲਕਾ ਦੇ ਸੱਸ ਜਗਜੀਤ ਕੌਰ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪੂਰਨ ਗੁਰਮਰਿਆਦਾ ਅਨੁਸਾਰ ਸੰਪੰਨ

Journalist Today Network1 मिनट में पढ़ें

ਭੋਗ ਉਪਰੰਤ ਟੇਬਲਾਂ ਦੀ ਥਾਂ ਪੰਗਤਾਂ ’ਚ ਸੰਗਤ ਨੇ ਛਕਿਆ ਲੰਗ

ਨਵੀ਼ ਦਿੱਲੀ, : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਦੇ ਸੱਸ ਸਰਦਾਰਨੀ ਜਗਜੀਤ ਕੌਰ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਪੂਰਨ ਗੁਰਮਰਿਆਦਾ ਅਨੁਸਾਰ ਸੰਪੰਨ ਹੋਇਆ।
ਸਮਾਗਮ ਵਿਚ ਰਾਗੀ ਸਿੰਘਾਂ ਦੇ ਜੱਥਿਆਂ ਨੇ ਗੁਰੂ ਕੀ ਇਲਾਹੀ ਬਾਣੀ ਦਾ ਵੈਰਾਗਮਈ ਕੀਰਤਨ ਕੀਤਾ। ਉਪਰੰਤ ਅਰਦਾਸ ਹੋਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਵਾਕ ਲਿਆ ਗਿਆ।
ਸਮਾਗਮ ਵਿਚ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਆਈ ਸਮੂਹ ਸੰਗਤ ਦਾ ਦਿਲੋਂ ਸ਼ੁਕਰਾਨਾ ਕੀਤਾ ਜਿਹਨਾਂ ਨੇ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਹਾਜ਼ਰੀ ਭਰੀ।
ਉਪਰੰਤ ਗੁਰੂ ਕਾ ਲੰਗਰ ਸੰਗਤ ਨੂੰ ਪੰਗਤਾਂ ਵਿਚ ਬਿਠਾ ਕੇ ਅਤੁੱਟ ਵਰਤਾਇਆ ਗਿਆ।
ਦੱਸਣਯੋਗ ਹੈ ਕਿ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਹੁੰਦੇ ਸ਼ਰਧਾਂਜਲੀ ਸਮਾਗਮ ਵਿਚ ਅਕਸਰ ਹੀ ਲੰਗਰ ਟੇਬਲਾਂ ’ਤੇ ਲਗਾਇਆ ਜਾਂਦਾ ਹੈ ਪਰ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸੰਗਤ ਨੂੰ ਗੁਰੂ ਸਾਹਿਬਾਨ ਦੇ ਦੱਸੇ ਅਨੁਸਾਰ ਪੰਗਤਾਂ ਵਿਚ ਸਜਾ ਕੇ ਲੰਗਰ ਵਰਤਾਇਆ।

दिल्ली की और ख़बरें

सभी देखें