Skip to content
Aaj Ki Delhi
दिल्ली

ਮੱਧ ਪ੍ਰਦੇਸ਼ ਤੋਂ ਵਣਜਾਰਾ ਸਮਾਜ ਦੇ 42 ਅੰਮ੍ਰਿਤਧਾਰੀ ਬੱਚੇ ਦਿੱਲੀ ਗੁਰਦੁਆਰਾ ਕਮੇਟੀ ਦੇ ਦਫਤਰ ਪੁੱਜੇ

By Journalist Today Network1 min read

ਵਣਜਾਰਾ ਸਮਾਜ ਦੇ ਬੱਚਿਆਂ ਵੱਲੋਂ ਗੁਰਸਿੱਖੀ ਜੀਵਨ ਜਾਚ ਸਿੱਖਣਾ ਬਹੁਤ ਫਖ਼ਰ ਵਾਲੀ ਗੱਲ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ

ਨਵੀਂ ਦਿੱਲੀ, 5 ਅਕਤੂਬਰ: ਮੱਧ ਪ੍ਰਦੇਸ਼ ਦੇ ਸਿਉਣੀ ਜ਼ਿਲ੍ਹੇ ਦੇ ਬੰਡੋਲ ਤੋਂ ਵਣਜਾਰਾ ਸਮਾਜ ਦੇ 42 ਅੰਮ੍ਰਿਤਧਾਰੀ ਬੱਚੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਪੁੱਜੇ।

ਇਹਨਾਂ ਬੱਚਿਆਂ ਦਾ ਸਵਾਗਤ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਰਦਾਰ ਮਨਜੀਤ ਸਿੰਘ ਤੇ ਸਰਦਾਰ ਜੋਗਾ ਸਿੰਘ ਦੀ ਅਗਵਾਈ ਹੇਠ 42 ਬੱਚਿਆਂ ਦਾ ਇਹ ਸਮੂਹ ਪੰਜਾਬ ਅਤੇ ਦਿੱਲੀ ਦੇ ਦੌਰੇ ’ਤੇ ਹੈ ਜਿਥੇ ਗੁਰਸਿੱਖੀ ਜੀਵਨ ਜਾਚ ਅਤੇ ਆਮ ਜੀਵਨ ਜਿਉਣ ਦੀ ਕਲਾ ਸਿੱਖਣਾ ਇਹਨਾਂ ਦਾ ਮਨੋਰਥ ਹੈ।

ਉਹਨਾਂ ਦੱਸਿਆ ਕਿ ਪਹਿਲਾਂ ਇਹ ਬੱਚੇ ਪੰਜਾਬ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ ਪੁੱਜੇ ਤੇ ਉਪਰੰਤ ਹੋਰ ਗੁਰਧਾਮਾਂ ਦੇ ਦਰਸ਼ਨ ਕੀਤੇ। ਹੁਣ ਇਹ ਦਿੱਲੀ ਪੁੱਜੇ ਹਨ ਤੇ ਦਿੱਲੀ ਵਿਚਲੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨਗੇ।

ਉਹਨਾਂ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ਕਿ ਇਹ ਬੱਚੇ ਗੁਰਸਿੱਖੀ ਜੀਵਨ ਜਾਚ ਨਾਲ ਜੁੜ ਰਹੇ ਹਨ ਅਤੇ ਗੁਰਬਾਣੀ ਉਚਾਰਣ, ਗੁਰਬਾਣੀ ਕੰਠ ਕਰਨਾ ਸਿੱਖ ਰਹੇ ਹਨ। ਉਹਨਾਂ ਕਿਹਾ ਕਿ ਵਣਜਾਰਾ ਸਮਾਜ ਸਿੱਖ ਸਮਾਜ ਦਾ ਅਨਿੱਖੜਵਾਂ ਅੰਗ ਹੈ ਤੇ ਸਾਨੂੰ ਬਹੁਤ ਫਖ਼ਰ ਮਹਿਸੂਸ ਹੋ ਰਿਹਾ ਹੈ ਕਿ ਸਰਦਾਰ ਮਨਜੀਤ ਸਿੰਘ ਤੇ ਸਰਦਾਰ ਜੋਗਾ ਸਿੰਘ ਤੇ ਸਾਥੀਆਂ ਦੀ ਟੀਮ ਮੱਧ ਪ੍ਰਦੇਸ਼ ਵਿਚ ਇਹਨਾਂ ਨੂੰ ਗੁਰਸਿੱਖੀ ਜੀਵਨ ਨਾਲ ਜੋੜ ਰਹੀ ਹੈ ਤੇ ਗੁਰੂ ਕੇ ਸਿੰਘ, ਸਿੰਘਣੀਆਂ ਸਜਾ ਰਹੀ ਹੈ।

ਉਹਨਾਂ ਨੇ ਬੱਚਿਆਂ ਨੂੰ ਜੀਵਨ ਵਿਚ ਹੋਰ ਬੁਲੰਦੀਆਂ ਛੂਹਣ ਤੇ ਸਫਲਤਾ ਹਾਸਲ ਕਰਨ ਲਈ ਸ਼ੁਭ ਇੱਛਾਵਾਂ ਵੀ ਭੇਂਟ ਕੀਤੀਆਂ।

More from दिल्ली

View all